Sunday, 18 November 2012

ਕੀ ਅੱਜ ਸਾਡੇ ਗੁਰੂ ਘਰਾਂ ਵਿੱਚ ਗੁਰਮਤ ਅਨੁਸਾਰ ਪ੍ਰਚਾਰ ਹੋ ਰਿਹਾ ਹੈ?

From Des Pardes:


ਕੀ ਅੱਜ ਸਾਡੇ ਗੁਰੂ ਘਰਾਂ ਵਿੱਚ ਗੁਰਮਤ ਅਨੁਸਾਰ ਪ੍ਰਚਾਰ ਹੋ ਰਿਹਾ ਹੈ?ਅੱਜ ਕੱਲ ਦੇਖਣ ਵਿੱਚ ਆਇਆ ਹੈ ਕਿ ਸਾਡੇ ਗੁਰੂ ਘਰਾਂ ਵਿੱਚ ਪੰਜਾਬ ਤੋਂ ਕਾਫੀ ਕਥਾਵਾਚਕ ਕਥਾ ਕਰਨ ਆ ਰਹੇ ਹਨ ਅਤੇ ਇਹਨਾਂ ਵਿੱਚੋਂ ਕੁਝ ਗੁਰਮਤ ਦੇ ਵਿਰੁੱਧ ਪ੍ਰਚਾਰ ਕਰਦੇ ਹਨ ਅਤੇ ਆਮ ਸੰਗਤਾਂ ਨੂੰ ਗੁਰਮਤ ਗਾਡੀ ਰਾਹ ਤੋਂ ਭਟਕਾ ਕੇ ਕੁਮਾਰਗ ਪਾਉਂਦੇ ਹਨ [‌‍‌‌‌‌ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਪੰਕਤੀਆਂ ਦੇ ਆਪਣੀ ਮਨਮਤ ਅਨੁਸਾਰ ਅਰਥ ਕਰਕੇ, ਗੁਰ ਇਤਿਹਾਸ ਦੀਆਂ ਸਾਖੀਆਂ ਤੋੜ ਮਰੋੜ ਕੇ ਸੰਗਤਾਂ ਸਾਹਮਣੇ ਪੇਸ਼ ਕਰਦੇ ਹਨ ਅਤੇ ਭੋਲੀ ਭਾਲੀ ਸੰਗਤ ਨੂੰ ਗੁਮਰਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਕੇ, ਸੰਗਤਾਂ ਦੀ ਸ਼ਰਧਾ ਤੋੜ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ [‌‍‌‌‌‌ ਇਥੋਂ ਤੱਕ ਕਿ ਜੋ ਸਿੱਖੀ ਦੇ ਮੂਲ ਸਿਧਾਂਤ ਨਾਮ ਜਪਣਾ, ਵੰਡ ਛਕਣਾ, ਅਤੇ ਕਿਰਤ ਕਰਨੀ ਉਹਨਾਂ ਤੇ ਵੀ ਕਿੰਤੂ ਪਰੰਤੂ ਕਰ ਰਹੇ ਹਨ [‌‍‌‌‌‌

ਇਹਨਾਂ ਵਿਚੋਂ ਹੀ ਇੱਕ ਹਨ  ਜਿਨ੍ਹਾਂ ਦਾ ਨਾਮ ਸਰਬਜੀਤ ਸਿੰਘ ਧੂੰਦਾ ਹੈ ਜੋ ਕਿ ਪਿੱਛਲੇ ਦਿਨੀ ਇੰਗਲੈੰਡ ਵਿੱਚ ਕਥਾ ਕਰਨ ਵਾਸਤੇ ਆਏ ਸਨ[ ਜੇ ਆਪਾਂ ਭਾਈ ਧੂੰਦਾ ਜੀ ਦੇ ਪਿਛੋਕੜ ਵੱਲ ਤੱਕੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਿਰੰਤਰ ਹੋ ਰਹੇ ਇਲਾਹੀ ਕੀਰਤਨ ਬਾਰੇ ਭੱਦੀ ਸ਼ਬਦਾਵਲੀ ਵਰਤਣ ਤੇ ਸਿਖਾਂ ਦੇ ਸੁਪਰੀਮ ਕੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ [

ਅਜੇ ਇਹਨਾਂ ਸੁਰਖੀਆਂ ਵਿਚੋਂ ਨਿਕਲੇ ਹੀ ਸਨ ਕਿ ਹੁਣ ਫਿਰ ਗੁਰਬਾਣੀ ਦੇ ਕੀਰਤਨ, ਸਿਮਰਨ ਅਤੇ ਅਰਦਾਸ ਦੇ ਵਿਰੋਧ ਵਿੱਚ ਇੰਟਰਨੈਟ ਤੇ ਉਨ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ [ ਜਿਨ੍ਹਾਂ ਵਿੱਚ ਇਹ ਅਤੇ ਇਨ੍ਹਾਂ ਦੇ ਸਾਥੀ ਕਹਿ ਰਹੇ ਹਨ ਕਿ ਕੀਰਤਨ ਅਤੇ ਸਿਮਰਨ ਕਰਨ ਦਾ ਕੋਈ ਲਾਭ ਨਹੀ [ ਹੁਣ ਤੱਕ ਅਖੌਤੀ ਸਿਮਰਨ ਤੇ ਕੀਰਤਨ ਤੋਂ ਮਿਲਿਆ ਹੀ ਕੀ ਹੈ[ਜੇਕਰ ਕੀਰਤਨ ਅਤੇ ਸਿਮਰਨ ਦਾ ਕੋਈ ਲਾਭ ਹੁੰਦਾ ਤਾਂ 1984 ਵਿੱਚ ਜੋ ਹਮਲਾ ਸ੍ਰੀ ਦਰਬਾਰ ਸਾਹਿਬ ਤੇ ਹੋਇਆ ਉਹ ਕਿਓਂ ਹੁੰਦਾ [ ਜੋ 1984 ਤੋਂ ਪਹਿਲਾਂ ਅਤੇ ਬਾਅਦ ਵਿੱਚ ਐਨੇ ਸਿੱਖ ਸ਼ਹੀਦ ਹੋਏ ਹਨ ਉਹ ਕਿਉਂ ਹੁੰਦੇ[ਜੇ ਇਸ ਅਖੌਤੀ ਕੀਰਤਨ ਤੇ ਸਿਮਰਨ ਨਾਲ ਸਾਡਾ ਕੁਝ ਸਵਰਨਾ ਹੁੰਦਾ ਤਾਂ ਹੁਣ ਤੱਕ ਸੰਵਰ ਚੁੱਕਾ ਹੁੰਦਾ [

 ਆਉ ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰੀਏ ਕਿ ਗੁਰੂ ਸਾਹਿਬ ਸਿਮਰਨ ਤੇ ਕੀਰਤਨ ਬਾਰੇ ਕੀ ਉਪਦੇਸ਼ ਦਿੰਦੇ ਹਨ [ ਜੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸਟਪਦੀ ਨੂੰ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਵੇ ਪਾਤਸ਼ਾਹ ਜੀ ਨੇ ਸਾਨੂੰ ਸਿਮਰਨ ਦੀ ਕਿੰਨੀ ਮਹੱਤਤਾ ਦਰਸਾਈ ਹੈ

pRB kw ismrnu sB qy aUcw ]                                                                  ANG (263)

kIrqn nwmu ismrq rhau jb lgu Git swsu ]1] rhwau ]                                ANG (818)

ਗੁਰੂ ਸਾਹਿਬ ਤਾਂ ਸਾਨੂੰ ਆਖਰੀ ਸਵਾਸ ਤੱਕ ਸਾਹ ਸਾਹ ਨਾਲ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ[

ismrhu ismrhu swis swis mq iblm kryh ]                                                  ANG (812)

ismrnu Bjnu dieAw nhI kInI qau muiK cotw Kwihgw ]2]                                   ANG (1106)

kljug mih kIrqnu prDwnw ]                                                                  

gurmuiK jpIAY lwie iDAwnw ]                                                                   ANG (1075)

 

crxwribMd Bjnµ irdXM nwm Dwrxh ]

kIrqnµ swDsMgyx nwnk nh idRstMiq jmdUqnh ]34]                                         ANG(1356)

nwnku khY suin ry mnw kir kIrqnu hoie auDwru ]4]1]158]                                 ANG (214)

 

jh swDU goibd Bjnu kIrqnu nwnk nIq ]                                             

xw hau xw qUM xh Cutih inkit n jweIAhu dUq ]1]                                            Ang (256)

 

ibnu ismrn grDB kI inAweI ]                                                                   Ang (239)

 

ਹੁਣ ਵਿਚਾਰਨਯੋਗ ਗੱਲ ਇਹ ਹੈ ਕਿ ਸਿੱਖ ਪੰਥ ਦੇ ਹੋਰ ਵੀ ਬਹੁਤ ਸਾਰੇ ਪ੍ਰਚਾਰਕ ਕੀਰਤਨੀਏ ਅਤੇ ਕਥਾਵਾਚਕ ਹੋਏ ਹਨ, ਜਿਨ੍ਹਾਂ ਦਾ ਨਾਮ ਸਿੱਖ ਜਗਤ ਵਿੱਚ ਸੁਨਹਿਰੀ ਅਖਰਾਂ ਵਿੱਚ ਆਉਂਦਾ ਹੈ[  ਜਿਵੇਂ ਕਿ ਭਾਈ ਵੀਰ ਸਿੰਘ ਜੀ, ਪ੍ਰੋ: ਸਾਹਿਬ ਸਿੰਘ, ਗਿ: ਸੰਤ ਸਿੰਘ ਜੀ ਮਸਕੀਨ ਆਦਿ ਅਤੇ ਮੌਜੂਦਾ ਸਮੇਂ ਵਿਚ ਭਾਈ ਪਿੰਦਰਪਾਲ ਸਿੰਘ ਜੀ ਪਰੰਤੂ ਇਹਨਾਂ ਮਹਾਂਨ ਵਿਦਵਾਨਾਂ ਨੇ ਕਦੇ ਵੀ ਸਿਮਰਨ ਕੀਰਤਨ ਬਾਰੇ ਕੋਈ ਵੀ ਟੀਕਾ ਟਿੱਪਣੀ ਨਹੀ ਕੀਤੀ ਅਤੇ ਨਾ ਹੀ ਸੰਗਤਾ ਦੀਆਂ ਸ਼ਰਧਾ   ਭਾਵਨਾਵਾਂ ਨਾਲ ਕੋਈ ਖਿਲਵਾੜ ਕੀਤਾ ਹੈ ਜੇਕਰ ਅਸੀਂ ਧੂੰਦਾ ਪਾਰਟੀ ਦੇ ਅਖੌਤੀ ਪ੍ਰਚਾਰਕਾਂ ਦੀ ਗੱਲ ਮੰਨੀਏ ਤਾਂ ਸਵਾਲ ਉਠਦਾ ਹੈ ਕਿ ਸਾਡੇ ਪੰਥ ਦੇ ਮਹਾਂਨ ਪ੍ਰਚਾਰਕ ਹੁਣ ਤੱਕ ਗਲਤ ਪ੍ਰਚਾਰ ਹੀ ਕਰਦੇ ਰਹੇ ? ਕੀ ਉਨ੍ਹਾਂ ਨੂੰ ਗੁਰਬਾਣੀ ਜਾਂ ਸਿਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀ ਸੀ? ਇਹਨਾਂ ਸਭ ਗੱਲਾਂ ਤੋਂ ਪਤਾ ਲਗਦਾ ਹੈ ਕਿ ਅੱਜ ਕਲ ਦੇ ਧੂੰਦੇ ਵਰਗੇ ਅਖੌਤੀ ਪ੍ਰਚਾਰਕ ਸਗਤਾਂ ਨੂੰ ਗੁਮਰਾਹ ਕਰ ਰਹੇ ਹਨ[

ਸਾਡੀ ਸੰਗਤਾਂ ਨੂੰ, ਗੁਰਦਆਰਾ ਪਰਬੰਧਕ ਕਮੇਟੀਆਂ ਨੂੰ, ਪੰਥਕ ਜਥੇਬੰਦੀਆਂ ਨੂੰ ਦੋਵੇਂ ਹੱਥ ਜੋੜਕੇ ਬੇਨਤੀ ਹੈ ਕਿ ਇਹੋ ਜਿਹੇ ਅਖੌਤੀ ਪ੍ਰਚਾਰਕ ਜੋ ਕਿ ਸੰਗਤਾਂ ਦੀ ਗੁਰੂ ਸਾਹਿਬ ਨਾਲੋਂ ਸ਼ਰਧਾ ਤੋੜ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਸਟੇਜ ਉੱਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਮਜਾਕ ਉਡਾ ਰਹੇ ਹਨ[ ਹੁਣ ਸੰਗਤ ਦੇ ਚਰਨਾ ਵਿਚ ਏਹੀ ਬੇਨਤੀ ਹੈ ਕਿ ਇਹੋ ਜਿਹੇ ਪ੍ਰਚਾਰਕਾਂ ਨੂੰ ਗੁਰੂ ਘਰਾਂ ਵਿਚ ਸਮਾਂ ਦੇਣ ਦੀ ਬਜਾਏ ਗੁਰਮਤ ਅਨੁਸਾਰ ਸਹੀ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਸਮਾਂ ਦਿੱਤਾ ਜਾਵੇ [

 

ਵਧੇਰੇ ਜਾਣਕਾਰੀ ਲਈ      http://sarbjitsinghdhunda.blogspot.co.uk

No comments:

Post a Comment