Sunday 18 November 2012

The Truth of Events in Park Ave (Punjabi)


ਗੁਰੂ ਪਿਆਰੀ ਸਾਧ ਸੰਗਤ ਜੀ,

ਅਸੀਂ ਤੁਹਾਡਾ ਧਿਆਨ, ਉਨ੍ਹਾਂ ਘਟਨਾਵਾਂ ਵੱਲ ਦਿਵਾਉਣਾ ਚਾਹੁੰਦੇ ਹਾਂ ਜਿਹੜੀਆਂ ਕਿ ਪਿਛਲੇ ਦਿਨੀ ਸਰਬਜੀਤ ਸਿੰਘ ਧੂੰਦਾ ਦੇ ਵਿਵਾਦਗ੍ਰਸਤ ਅਤੇ ਸਿੱਖ ਵਿਰੋਧੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਦੇ ਸਿੱਟੇ ਵਜੋਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵੀਨਿਊ) ਵਿਖੇ ਵਾਪਰੀਆਂ [

ਪਿਛਲੇ ਸਮੇਂ ਦੌਰਾਨ ਸਰਬਜੀਤ ਧੂੰਦਾ ਦੇ ਗੁਰਮਤ ਵਿਰੋਧੀ ਵਿਚਾਰ ਇਹ ਹਨ ਕਿ -

1.      ਸਿਖਾਂ ਨੂੰ ਨਾਮ ਸਿਮਰਨ ਨਹੀ ਕਰਨਾ ਚਾਹੀਦਾ [

2.      ਸਿਖਾਂ ਨੂੰ ਸਰਬੱਤ ਦੇ ਭਲੇ ਲਈ ਅਰਦਾਸ ਨਹੀ ਕਰਨੀ ਚਾਹੀਦੀ [

3.      ਸਿਖਾਂ ਲਈ ਸ੍ਰੀ ਹਰਮਿੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਕੋਈ ਮਹੱਤਵ ਨਹੀ[

4.      ਸਿਖਾਂ ਲਈ ਗੁਰਦਵਾਰਾ ਸ੍ਰੀ ਹੇਮਕੁੰਟ ਦਾ ਕੋਈ ਮਹੱਤਵ ਨਹੀ [

5.      ਸਿੱਖ ਨੈਸ਼ਨਲ ਐਂਥਮ “ਦੇਹਿ ਸ਼ਿਵਾ ਬਰ ਮੋਹਿ ਇਹੈ” ਦਾ ਸਿਖਾਂ ਲਈ ਕੋਈ ਮਹੱਤਵ ਨਹੀ ਅਤੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਹੀ ਲਿਖਿਆ ਗਿਆ [

ਇਨ੍ਹਾਂ ਵਿਚਾਰਾਂ ਦੇ ਖੁੱਲੇ ਤੌਰ ਤੇ ਪ੍ਰਸਾਰਣ ਨਾਲ, ਦੁਨੀਆ ਭਰ ਦੀਆਂ ਸੰਗਤਾਂ ਵਲੋਂ ਧੂੰਦੇ ਨੂੰ ਗੁਰਦੁਆਰਿਆਂ ਵਿੱਚ ਸਮਾਂ ਦੇਣ ਤੇ ਇਤਰਾਜ ਕੀਤਾ ਜਾ ਰਿਹਾ ਹੈ[ ਧੂੰਦਾ ਨੂੰ ਪਾਰਕ ਐਵੀਨਿਊ ਸਾਊਥਾਲ ਦੀ ਕਮੇਟੀ ਵਲੋਂ 5 ਨਵੰਬਰ ਦਿਨ ਸੋਮਵਾਰ ਤੋਂ 6 ਦਿਨਾਂ ਲਈ ਕਥਾ ਵਾਸਤੇ ਸਮਾਂ ਦਿੱਤਾ ਗਿਆ[ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਧੂੰਦਾ ਨੂੰ ਵਿਵਾਦਗ੍ਰਸਤ ਵਿਚਾਰਾਂ ਦੇ ਪ੍ਰਸਾਰ ਲਈ ਕਮੇਟੀ ਵਲੋਂ ਸਮਾਂ ਦਿੱਤਾ ਗਿਆ, ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਅਤੇ ਉਨ੍ਹਾਂ ਨੇ 8 ਤੇ 9 ਨਵੰਬਰ ਨੂੰ ਸ਼ਾਂਤੀ ਪੂਰਵਕ ਮੁਜਾਹਰਿਆਂ ਵਿੱਚ ਹਿੱਸਾ ਲਿਆ [ ਜਿਸ ਦੌਰਾਨ ਨੌਜਵਾਨ ਸਿੰਘਾਂ ਜਿਨ੍ਹਾਂ ਦੀ ਗਿਣਤੀ 20 ਤੋਂ ਘੱਟ ਸੀ,ਨੇ ਆਪਣਾ ਇਤਰਾਜ ਜਤਾਉਣ ਲਈ ਧੂੰਦਾ ਦੀ ਕਥਾ ਦੌਰਾਨ ਗੁਰਦੁਆਰਾ ਹਾਲ ਦੇ ਬਾਹਰ ਜੋੜਾ ਘਰ ਦੇ ਨੇੜੇ ਸ੍ਰੀ ਚੌਪਈ ਸਾਹਿਬ ਦੇ ਜਾਪੁ ਕੀਤੇ [ਇਹ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਮੇਟੀ ਦਾ ਧਿਆਨ ਇਸ ਪਾਸੇ ਖਿੱਚਣ ਲਈ ਸੀ ਕਿ ਧੂੰਦਾ ਦੇ ਵਿਚਾਰ ਸੰਗਤ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ [

 

ਸਿਆਣੇ ਗੁਰਸਿਖਾਂ ਨੇ ਪੁਲੀਸ ਨੂੰ ਇਸਦੀ ਪਹਿਲਾਂ ਹੀ ਸੂਚਨਾ ਦੇ ਦਿੱਤੀ ਸੀ ਕਿ ਧੂੰਦਾ ਦੀ ਕਥਾ ਦੌਰਾਨ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ[8 ਅਤੇ 9 ਨਵੰਬਰ ਦੋਵੇਂ ਦਿਨ ਸਾਊਥਾਲ ਪੁਲੀਸ ਵਲੋਂ ਇੰਸਪੈਕਟਰ ਜੂਲੀਅਨ ਹੋਲਡਰ ਮੌਕੇ ਤੇ ਹਾਜਰ ਸਨ[

ਪੁਲੀਸ ਇਸ ਸ਼ਾਂਤਮਈ ਰੋਸ ਮੁਜਾਹਰੇ ਨਾਲ ਸੰਤੁਸ਼ਟ ਸੀ ਅਤੇ ਇਹ ਪੁਲੀਸ ਦੀ ਆਗਿਆ ਨਾਲ ਹੀ ਕੀਤਾ ਗਿਆ ਸੀ[

10 ਨਵੰਬਰ ਦਿਨ ਸ਼ਨੀਵਾਰ ਯੂਕੇ ਸੰਗਤ ਦੇ ਪਤਵੰਤੇ ਸੱਜਣਾ ਦੀ ਸਿੰਘ ਸਭਾ ਸਾਊਥਾਲ ਦੇ ਕਮੇਟੀ ਮੈਬਰਾਂ ਨਾਲ ਖਾਲਸਾ ਪ੍ਰਾਇਮਰੀ ਸਕੂਲ (ਨੋਰਵੁਡ ਗਰੀਨ) ਵਿਖੇ ਮੀਟਿੰਗ ਹੋਈ [ਇਹ ਮੀਟਿੰਗ ਚਾਰ ਘੰਟੇ ਤੱਕ ਚੱਲੀ[ਇਸ ਮੀਟਿੰਗ ਵਿੱਚ ਦਲਜੀਤ ਹੇਅਰ ਅਤੇ ਸੁਖਦੀਪ ਰੰਧਾਵਾ ਵੀ ਹੋਰ ਕਮੇਟੀ ਮੈਬਰਾਂ ਸਮੇਤ ਹਾਜਰ ਸਨ [

ਇਸ ਮੀਟਿੰਗ ਵਿੱਚ ਵਿਚਾਰ ਕੀਤੀ ਗਈ ਕਿ ਸਰਬਜੀਤ ਸਿੰਘ ਧੂੰਦਾ ਨੂੰ ਪਹਿਲਾਂ ਹੀ ਗੁਰਮਤ ਵਿਰੋਧੀ ਪ੍ਰਚਾਰ  ਕਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾ ਮਿਲ ਚੁੱਕੀ ਹੈ[ ਇਸ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਇਸ ਮਾਮਲੇ ਸਬੰਦੀ ਜੋ ਵੀ ਫੈਸਲਾ ਹੋਵੇਗਾ, ਸਾਰੀਆਂ ਧਿਰਾਂ ਉਸ ਫੈਸਲੇ ਨੂੰ ਮੰਨਣ ਲਈ ਪਾਬੰਦ ਹੋਣਗੀਆਂ[
ਜਥੇਦਾਰ ਜੀ ਨੇ ਕਿਹਾ ਕਿ ਧੂੰਦੇ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲਣ ਦਾ ਸਮਾਂ ਨਹੀ ਦਿੱਤਾ ਜਾਣਾ ਚਾਹੀਦਾ, ਅਤੇ ਕਮੇਟੀ ਨੂੰ ਹੋਰ ਗੁਰਮਤ ਅਨੁਸਾਰ ਪ੍ਰਚਾਰ ਕਰਨ ਵਾਲੇ ਵਿਦਵਾਨ ਪ੍ਰਚਾਰਕਾਂ ਨੂੰ ਬੁਲਾਉਣਾ ਚਾਹੀਦਾ ਹੈ
[ਉਨ੍ਹਾਂ ਕਿਹਾ ਕਿ ਧੂੰਦੇ ਦੇ ਬਾਕੀ ਦੀਵਾਨ ਕੈਂਸਲ ਕਰ ਦਿੱਤੇ ਜਾਣ ਕਿਉਂ ਕਿ ਇਹ ਸੰਗਤ ਨੂੰ ਜੋੜਨ ਦੀ ਬਜਾਏ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ [

ਇਹ ਹਦਾਇਤਾਂ ਜਥੇਦਾਰ ਜੀ ਵਲੋਂ ਦਲਜੀਤ ਹੇਅਰ (ਕਮੇਟੀ ਮੈਬਰ) ਨੂੰ ਟੈਲੀਫੋਨ ਤੇ ਹੋਈ ਗੱਲ ਬਾਤ ਦੌਰਾਨ ਉਸਨੂੰ ਦਿੱਤੀਆਂ ਗਈਆਂ [

ਜਥੇਦਾਰ ਸ੍ਰੀ ਅਕਾਲ ਤਖਤ ਦੀਆਂ ਇਹ ਹਿਦਾਇਤਾਂ ਅਤੇ ਦਲਜੀਤ ਹੇਅਰ ਵਲੋਂ ਇਸ ਫੈਸਲੇ ਨੂੰ ਮੰਨਣ ਲਈ ਸਹਿਮਤ ਹੋਣ ਦੀ ਰਿਕਾਰਡਿੰਗ ਸੰਗਤਾਂ ਵਿੱਚ ਰਿਲੀਜ਼ ਕੀਤੀ ਜਾ ਚੁੱਕੀ ਹੈ[

ਜਥੇਦਾਰ ਸ੍ਰੀ ਅਕਾਲ ਤਖਤ ਦੇ ਫੈਸਲੇ ਨੂੰ ਮੰਨਣ ਲਈ ਸਹਿਮਤ ਹੋਣ ਦੇ ਬਾਵਜੂਦ, ਕਮੇਟੀ (ਦਲਜੀਤ ਹੇਅਰ)

ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ (ਪਾਰਕਿੰਗ ਐਵੀਨਿਊ) ਵਿਖੇ ਬੁਲਾ ਕੇ ਧੂੰਦੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ [ਉਸਨੂੰ 15 ਮਿੰਟ ਲਈ ਬੋਲਣ ਦਾ ਸਮਾਂ ਵੀ ਦਿਤਾ ਗਿਆ ! ਇਸ ਸਮੇਂ ਦੌਰਾਨ ਧੂੰਦੇ ਨੇ ਐਲਾਨ ਕੀਤਾ ਕਿ ਜਦ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀ ਹੋ ਜਾਂਦਾ, ਕੋਈ ਕਥਾ ਨਹੀ ਕਰੇਗਾ ! (ਇਸਦੀ ਵੀਡਿਉ ਰਲੀਜ਼ ਹੋ ਚੁੱਕੀ ਹੈ)

ਸਿੰਘ ਸਭਾ ਸਾਊਥਾਲ ਦੇ ਹੈਡ ਗ੍ਰੰਥੀ ‘ਬਲਵਿੰਦਰ ਭੱਟੀ’ ਨੇ ਜਥੇਦਾਰ ਦੇ ਫੈਂਸਲੇ ਦੀ ਨਿੰਦਾ ਕੀਤੀ ਅਤੇ ਧੂੰਦੇ ਨੂੰ ਸਟੇਜ ਤੇ ਕਥਾ ਲਈ ਉਤਸ਼ਾਹਿਤ ਕੀਤਾ ! ਸਟੇਜ ਸੈਕਟਰੀ ਸੁਖਦੀਪ ਰੰਧਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚ ਹਸਤੀ ਨੂੰ ਖੁੱਲੇ ਤੌਰ ਤੇ ਚੈਲੰਜ ਕੀਤਾ !
 11 ਨਵੰਬਰ ਦਿਨ ਐਤਵਾਰ ਨੂੰ ਧੂੰਦੇ ਨੇ, ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਣ  ਦੇ ਇਕਰਾਰ ਦੇ ਬਾਵਜੂਦ ਵੀ ਗੁਰੂ ਨਾਨਕ ਦਰਬਾਰ ਗੁਰਦਆਰਾ, ਕਿੰਗ ਸਟ੍ਰੀਟ ਸਾਊਥਾਲ ਵਿਖੇ ਕਥਾ ਕੀਤੀ !

 

ਸ਼ਾਮ 5 ਵਜੇ ਸੰਗਤ ਨੂੰ ਪਤਾ ਲੱਗਾ ਕਿ ਧੂੰਦਾ ਪਾਰਕ ਐਵੀਨਿਊ ਗੁਰਦਆਰਾ ਵਿਖੇ ਸ਼ਾਮ 7 ਵਜੇ ਕਥਾ ਕਰੇਗਾ !
ਇਸ ਬਾਰੇ ਸਪਸ਼ਟੀਕਰਣ ਲੈਣ ਲਈ ਸੁਖਦੀਪ ਰੰਧਾਵਾ (ਸਟੇਜ ਸਕੱਤਰ) ਨੂੰ ਉਸੇ ਵਕਤ ਸੰਪਰਕ ਕੀਤਾ ਗਿਆ ! ਉਸਨੇ ਕਿਹਾ ਕੇ ਮੈਂ ਵੀ ਇਹ ਸੁਣਿਆ ਹੈ, ਪ੍ਰੰਤੂ ਮੈਨੂ ਨਹੀ ਪਤਾ ! ਸੈਕਟਰੀ ਨੇ ਕਿਹਾ ਕਿ ਮੇਰੇ ਅਤੇ ਦਲਜੀਤ ਹੇਅਰ ਤੇ ਹੀ ਹਰ ਵਾਰ ਦੋਸ਼ ਲਾਇਆ ਜਾਂਦਾ ਹੈ, ਜਦ ਕਿ ਹੋਰ ਮੈਂਬਰ ਵੀ ਇਸ ਲਈ ਪ੍ਰਬੰਦ ਕਰ ਰਹੇ ਹਨ!

ਸੁਖਦੀਪ ਰੰਧਾਵਾ ਨੂੰ ਫਿਰ ਪੁੱਛਿਆ ਗਿਆ ਕਿ ਉਹ ਧੂੰਦੇ ਦੀ ਕਥਾ ਹੋਣਾ ਜਾਂ ਨਾਂ ਹੋਣ ਬਾਰੇ ਸਪਸ਼ਟ ਕਰ ਸਕਦਾ ਹੈ, ਤਾਂ ਕਿ ਸੰਗਤਾਂ ਨੂੰ ਸਾਵਧਾਨ ਕੀਤਾ ਜਾ ਸਕੇ ਅਤੇ ਉਹ ਆਪਣਾ ਸ਼ਾਂਤਮਈ ਵਿਰੋਧ ਦਰਜ ਕਰਨ ਲਈ ਇਕੱਤਰ ਹੋ ਸਕਣ ! ਸੁਖਦੀਪ ਰੰਧਾਵਾ ਨੇ ਇਸ ਟੈਕਸਟ ਦੁਆਰਾ ਜਵਾਬ ਦਿੱਤਾ ! “ok ji’

ਸੰਗਤ ਦੇ 10 ਕੁ ਮੈਬਰ ਸ਼ਾਮ ਦੇ ਕਰੀਬ 6 ਵਜੇ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਪਹੁੰਚੇ , ਜਿਸ ਤਰਾਂ ਕਿ ਉਹ ਪਿਛਲੇ 2 ਦਿਨਾਂ ਤੋਂ ਸ੍ਰੀ ਚੌਪਈ ਸਾਹਿਬ ਦੇ ਜਾਪੁ ਕਰ ਕੇ ਕਰ ਰਹੇ ਸਨ !

ਸੰਗਤ ਦੇ ਇਸ ਛੋਟੇ ਜਿਹੇ ਇਕੱਠ ਨੂੰ ਗੁਰਬਾਣੀ ਦਾ ਜਾਪ ਕਰਨ ਤੋਂ ਰੋਕਿਆ ਗਿਆ !

ਪਹਿਲਾਂ ਤਾਂ ਕਮੇਟੀ ਦੁਆਰਾ ਸੰਗਤਾਂ ਨਾਲ ਦੁਰਵਿਹਾਰ ਕੀਤਾ ਗਿਆ ਕਿ ਇਥੋਂ ਬਾਹਰ ਨਿਕਲੋ, ਤੁਸੀਂ ਇਥੇ ਨਹੀ ਆ ਸਕਦੇ ! ਕਮੇਟੀ ਵਾਲੇ ਅਤੇ ਧੂੰਦੇ ਦੇ ਸਪੋਰਟਰ ਜਿਨ੍ਹਾਂ ਦੀ ਗਿਣਤੀ 60 ਦੇ ਕਰੀਬ ਸੀ, ਸੰਗਤਾਂ ਨੂੰ ਧੱਕੇ ਮਾਰ ਕੇ ਗੁਰਦੁਆਰਾ ਸਾਹਿਬ ਦੀ ਹੱਦ ਤੋਂ ਬਾਹਰ ਕੱਢ ਦਿੱਤਾ ਗਿਆ ! ਸਰਬਜੀਤ ਬਾਵਾ ਇਨ੍ਹਾਂ ਦੀ ਅਗਵਾਈ ਕਰ ਰਿਹਾ ਸੀ ! ਸੰਗਤ ਉੱਤੇ ਇਸ ਹਮਲੇ ਦੌਰਾਨ ਇੱਕ ਨੌਜਵਾਨ ਸਿੰਘ ਦੀ ਦਸਤਾਰ ਉਤਾਰ ਦਿੱਤੀ ਗਈ !

ਸੰਗਤ ਨੂੰ ਧੱਕੇ ਨਾਲ ਕੱਢਣ ਤੋਂ ਬਾਅਦ ਸਰਬਜੀਤ ਬਾਵਾ ਦੁਆਰਾ ਗੇਟ ਲੌਕ ਕਰ ਦਿੱਤੇ ਗਏ !

(ਵੀਡੀਉ ਰੀਲੀਜ਼ ਕੀਤੀ ਗਈ)

ਸੰਗਤ ਦੁਆਰਾ ਪੁਲੀਸ ਨੂੰ ਬੁਲਾਇਆ ਗਿਆ !

ਸੰਗਤ ਦੀ ਹੈਰਾਨਗੀ ਦੀ ਕੋਈ ਹੱਦ ਨਾ  ਰਹੀ ਜਦੋਂ, ਪੁਲੀਸ ਨੇ ਧੱਕੇ ਨਾਲ ਸੰਗਤ ਨੂੰ ਬਾਹਰ ਕੱਡਣ ਵਾਲੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਉਲਟਾ ਸੰਗਤ ਨੂੰ ਹੀ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ !

 ਇਸ ਦੌਰਾਨ ਧੂੰਦਾ ਸਮਰਥੱਕ ਬਾਹਰ ਖੜੇ ਸੰਗਤ ਨੂੰ ਲਾਹਨਤਾਂ ਦਿੰਦੇ ਰਹੇ !, ਪਰ ਪੁਲੀਸ ਨੇ ਉਨ੍ਹਾਂ ਨੂੰ ਕੁਜ ਨਹੀ ਕਿਹਾ !

ਸੰਗਤ ਨੂੰ ਬਾਹਰ ਕੱਡਣ ਦੇ ਥੋੜੇ ਸਮੇਂ ਬਾਅਦ ਹੀ ਧੂੰਦਾ ਉੱਥੇ ਪਹੁੰਚਿਆ ! ਸੰਗਤ ਉਸਦੀ ਕਾਰ ਦੁਆਲੇ ਇਕੱਠੀ ਹੋ ਗਈ ਤਾਂ ਕਿ ਧੂੰਦਾ ਨੂੰ ਪਤਾ ਲੱਗ ਸਕੇ ਕਿ ਸੰਗਤ ਉਸਦੇ ਵਿਚਾਰਾਂ ਨਾਲ ਸਹਿਮਤ ਨਹੀ ਹੈ! ਜੋ ਕਿ ਸੰਗਤ ਨੂੰ ਗੁਰੂ ਨਾਲੋਂ ਜੋੜਨ ਦੀ ਬਜਾਏ ਤੋੜਨ ਦਾ ਕਾਰਣ ਬਣ ਰਿਹਾ ਹੈ !

ਇਸ ਦੌਰਾਨ ਇੱਕ ਖਾਸ ਕਮੇਟੀ ਮੈਂਬਰ ਦੇ ਪਰਿਵਾਰ ਦੇ ਦੋ ਜੀਅ  ਪਿਛੋਂ ਦੀ ਆ ਕੇ ਸੰਗਤ ਨਾਲ ਧੱਕੇ ਮੁੱਕੀ ਕਰਨ ਲੱਗੇ ! ਅਤੇ ਸੰਗਤ ਨੂੰ ਗਾਲਾਂ ਕੱਡਣ ਲੱਗੇ ! ਇਸ ਦੌਰਾਨ 15 ਅਤੇ 16 ਸਾਲ ਦੇ 2 ਨੌਜਵਾਨਾਂ ਦੀਆਂ ਦਸਤਾਰਾਂ ਉੱਤਾਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਕੁੱਟਿਆ ਮਾਰਿਆ ਗਿਆ ! ਇਸ ਤੋਂ ਸਾਬਤ ਹੁੰਦਾ ਹੈ ਕਿ ਖਾਸ ਕਮੇਟੀ ਮੈਂਬਰ ਦੇ ਪਾਲੇ ਹੋਏ ਇਹ ਗੁੰਡੇ ਸ਼ਾਂਤਮਈ ਜਾਪ ਕਰ ਰਹੀ ਸੰਗਤ ਨੂੰ ਲੜਾਈ ਵਾਸਤੇ ਉਕਸਾ ਰਹੇ ਸਨ !

ਇਹ ਗੁੰਡੇ ਅਨਸਰ ਜੋ ਕਿ ਸੰਗਤ ਤੇ ਹਮਲਾ ਕਰ ਰਹੇ ਸਨ, ਉਨ੍ਹਾਂ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ! ਇਸ ਤਰਾਂ ਕਮੇਟੀ ਦੇ ਪਾਲੇ ਹੋਏ ਗੁੰਡੇ ਅਨਸਰ ਜੋ ਕਿ ਸ਼ਰਾਬ ਪੀ ਕੇ ਗੁਰਦਆਰਾ ਸਾਹਿਬ ਵਿਚ ਦਾਖਲ ਹੋਏ ਜਦ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਨਸ਼ਾ ਕਰਕੇ ਗੁਰਦਆਰਾ ਸਾਹਿਬ ਵਿੱਚ ਨਹੀ ਆ ਸਕਦਾ !

ਇੱਕ ਵਿਅਕਤੀ ਨੇ ਬਾਅਦ ਵਿੱਚ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ! ਜਿਸਨੂੰ ਪੁਲੀਸ ਅਤੇ ਸੰਗਤ ਦੁਆਰਾ ਰੋਕੇਯਾ ਗਿਆ ਅਤੇ ਉਸਨੇ ਮੰਨਿਆ ਕਿ ਉਸਨੇ ਸ਼ਰਬ ਪੀਤੀ ਹੋਈ ਸੀ !

ਸੰਗਤ ਦੀ ਇਛਾ ਸੀ ਕਿ ਧੂੰਦੇ ਅਤੇ ਕਮੇਟੀ ਨੂੰ ਨਾਲ ਉਸਦੇ ਗੁਰਮਤ ਵਿਰੁਧ ਪ੍ਰਚਾਰ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਦੀਆਂ ਹਿਦਾਇਤਾਂ ਦੀ ਉਲੰਗਣਾ ਕਰਨ ਬਾਰੇ ਬੈਠ ਕੇ ਸ਼ਾਂਤੀ ਪੂਰਵਕ ਵਿਚਾਰ ਕੀਤੀ ਜਾਵੇ !
ਇਸ ਦੌਰਾਨ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਜੀ ਜੋ ਕਿ ਇੰਡੀਆ ਵਿਚ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਰਿਵਾਰ ਲਈ ਇਨਸਾਫ਼ ਵਾਸਤੇ ਸੰਘਰਸ਼ ਕਰ ਰਹੇ ਹਨ ਨੇ ਇਸ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਪੂਰੀ ਕੋਸ਼ਿਸ਼ ਕੀਤੀ ! ਉਨ੍ਹਾਂ ਤਜਵੀਜ਼ ਦਿੱਤੀ ਕੇ ਸੰਗਤ ਵਿਚੋਂ ਉਨ੍ਹਾਂ ਸਮੇਤ ਮੈਂਬਰ ਨੂੰ ਧੂੰਦਾ ਨਾਲ ਸੰਗਤ ਅਤੇ ਕਮੇਟੀ ਸਾਹਮਣੇ ਗੱਲਬਾਤ ਕਰਨ ਦੀ ਆਗਿਆ ਦਿੱਤੀ ਜਾਵੇ !

ਇਥੋਂ ਤੱਕ ਭਾਈ ਸੁਰਿੰਦਰ ਸਿੰਘ ਜੀ ਨੂੰ ਗੁਰਦਆਰਾ ਸਾਹਿਬ ਦੀ ਅੰਦਰ ਜਾਣ ਤੋਂ ਰੋਕਿਆ ਗਿਆ ! ਕਮੇਟੀ ਨੇ ਪਹਿਲਾਂ ਤਾਂ ਪੁਲੀਸ ਰਾਹੀਂ ਸੁਨੇਹਾ ਭੇਜਿਆ ਕੇ ਧੂੰਦਾ ਅਤੇ ਕਮੇਟੀ ਭਾਈ ਸੁਰਿੰਦਰ ਸਿੰਘ ਜੀ ਨਾਲ ਮੀਟਿੰਗ ਕਰਨ ਗੇ ਪਰੰਤੂ ਇਕ ਘੰਟਾ ਇਹ ਝੂਠ ਦੀ ਖੇਡ ਖੇਡਣ ਤੋਂ ਬਾਅਦ ਉਨ੍ਹਾਂ ਨੇ ਭਾਈ ਸੁਰਿੰਦਰ ਸਿੰਘ ਜੀ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਧੂੰਦੇ ਨੂੰ ਪਤਾ ਸੀ ਕਿ ਉਹ ਜੀਵਨ ਵਾਲੇ ਪੰਥਕ ਪ੍ਰਚਾਰਕ ਦਾ ਸਾਹਮਣਾ ਕਿਵੇਂ ਕਰ ਸਕੇਗਾ!
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸੰਗਤ ਕਿਸੇ ਇਕ ਜਥੇਬੰਦੀ, ਗੁਰਦਆਰਾ ਜਾਂ ਗਰੁਪ ਨਾਲ ਸਬੰਧਤ ਨਹੀ ਸੀ ਸਗੋਂ ਸਾਰੇ ਪੰਥ ਦੀ ਨੁਮਾਇੰਦਗੀ ਕਰ ਰਹੀ ਸੀ ਜਿਸ ਵਿੱਚ ਸਹਿਜ ਧਾਰੀ ਸਿੱਖ ਵੀ ਸਨ ਇਸ ਇਕਠ ਦਾ ਕਾਰਣ ਧੂੰਦੇ ਦਾ ਕੂੜ ਪ੍ਰਚਾਰ ਅਤੇ ਕਮੇਟੀ ਮੈਂਬਰਾਂ ਦਾ ਦੁਰਵਿਹਾਰ ਸੀ ਜਿਨ੍ਹਾਂ ਨੇ ਸੰਗਤ ਤੇ ਤਸ਼ਦਦ ਕੀਤਾ !
ਕਮੇਟੀ ਦੇ ਸੰਗਤ ਉਪਰ ਹਮਲੇ ਅਤੇ ਧੂੰਦੇ ਦੀ ਅਕਾਲ ਤਖਤ ਦੇ ਹੁਕਮਾਂ ਦੀ ਉਲਘਣਾ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੰਗਤ ਦਾ ਛੋਟਾ ਜਿਹਾ ਗਰੁਪ ਵੱਡੇ ਇਕਠ ਦਾ ਰੂਪ ਧਾਰ ਗਿਆ ਜਿਸ ਦੀ ਗਿਣਤੀ 200 ਤੋਂ ਵੱਧ ਸੀ!

ਧੂੰਦੇ ਦੀ ਕਥਾ ਸਮਾਪਤ ਹੋਣ ਤੇ ਸੰਗਤ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਹੋਏ ਕਾਰ ਪਾਰਕ ਦੇ ਗੇਟਾਂ ਦਾ ਬਾਹਰ ਠੰਡ ਵਿਚ ਚੌਂਕੜੇ ਮਾਰ ਕੇ ਬੈਠ ਗਈ !

ਇਸ ਦੌਰਾਨ ਧੂੰਦਾ ਗੁਰਦਆਰਾ ਸਾਹਿਬ ਦੀ ਅੰਦਰ ਹੀ ਲੁਕਿਆ ਰਿਹਾ ! ਪੁਲੀਸ ਦੇ ਸਖਤ ਸੁਰਖਿਆ ਪਹਿਰੇ ਅਤੇ ਦੰਗਾ ਵਿਰੋਧੀ ਤਿਆਰੀਆਂ ਨਾਲ ਧੂੰਦੇ ਨੂੰ ਬਾਹਰ ਲਿਜਾਣ ਦੀ ਯੋਜਨਾ ਬਣਾਈ ਗਈ ਸੜਕ ਤੇ ਬੈਠ ਕੇ ਜਾਪੁ ਕਰ ਰਹੀਆਂ ਸੰਗਤਾਂ ਨੂੰ ਪੁਲੀਸ ਦੁਆਰਾ ਚੁਕ ਕੇ ਪਰਾਂ ਸੁਟਿਆ ਗਿਆ ਅਤੇ ਕਈ ਸਿੰਘ ਦੇ ਸੱਟਾਂ ਲੱਗੀਆਂ ਅਤੇ ਦਸਤਰਾਂ ਉੱਤਰੀਆਂ ਇਸ ਦੌਰਾਨ ਸੰਗਤ ਟੀਵੀ ਦੇ ਰਿਪੋਰਟਰ ਰਗਬੀਰ ਸਿੰਘ ਦੀ ਦਸਤਾਰ ਉੱਤਰ ਗਈ ! ਪੁਲੀਸ ਨੇ ਲਾਠੀਆਂ ਰਾਹੀਂ ਸੰਗਤ ਤੇ ਹਮਲਾ ਕੀਤਾ ਇਸ ਦੌਰਾਨ ਧੂੰਦੇ ਨੂੰ ਸਰਬਜੀਤ ਬਾਵਾ ਦੀ ਗੱਡੀ ਵਿਚ ਬੈਠਾ ਕੇ ਲੈ ਗਏ !

ਧੂੰਦੇ ਦੇ ਜਾਣ ਤੋਂ ਬਾਅਦ ਵੀ ਸੰਗਤ ਬੈਠ ਕੇ ਜਾਪੁ ਕਰਦੀ ਰਹੀ ਤਾਂਕੇ ਕਮੇਟੀ ਨੂੰ ਪਤਾ ਲੱਗ ਸਕੇ ਕੇ ਉਸ ਦੀ ਗਲਤੀ ਨਾਲ ਸੰਗਤ ਨੂੰ ਕਿੰਨੇ ਤਸੀਹੇ ਝਲਣੇ ਪਏ ! ਪੁਲੀਸ ਦੀ ਧੱਕੇ ਸ਼ਾਹੀ ਅਤੇ ਕਮੇਟੀ ਦੇ ਗੁੰਡਿਆਂ ਵਲੋਂ ਸੰਗਤਾਂ ਨੂੰ ਲੜਾਈ ਲਈ ਉਕਸਾਉਣ ਦੇ ਬਾਵਜੂਦ ਵੀ ਸੰਗਤ ਸ਼ਾਂਤ ਰਹੀ ਅਤੇ ਕੋਈ ਵੀ ਗ੍ਰਿਫਤਾਰੀ ਨਹੀ ਹੋਈ [

ਸੰਗਤ ਵਲੋਂ ਪੂਰੇ ਹਫਤੇ ਦੌਰਾਨ ਕਮੇਟੀ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਵੀ ਕਮੇਟੀ ਦੇ ਕੰਨ ਤੇ ਜੂੰ ਨਹੀ ਸਰਕੀ !

ਕਮੇਟੀ ਵਲੋਂ ਧੂੰਦੇ ਦੀ ਬੂਕਿੰਗ ਸੋਮਵਾਰ ਤੋਂ ਸ਼ਨੀਵਾਰ ਤੱਕ ਕੀਤੀ ਗਈ ਸੀ ਪਰੰਤੂ ਕਮੇਟੀ ਵਾਲਿਆਂ ਨੇ ਆਪਣੇ ਹੰਕਾਰ ਵਿਚ ਐਤਵਾਰ ਨੂੰ ਧੂੰਦੇ ਨੂੰ ਬੁਲਾਇਆ ਜੋ ਕਿ ਬਹੁਤ ਹੀ ਮੰਦ ਭਾਗਾ ਫੈਂਸਲਾ ਸੀ[

ਕਿਸੇ ਵੀ ਗੁਰੂ ਘਰ ਦੀ ਪ੍ਰਬੰਦਕ ਕਮੇਟੀ ਕੋਲ ਇਹ ਅਧਿਕਾਰ ਨਹੀ ਕਿ ਉਹ ਸੰਗਤਾਂ ਦੇ ਹਿਰਦਿਆਂ ਨੂੰ ਇਸ ਤਰਾਂ ਠੇਸ ਪਹੁੰਚਾਵੇ ਅਤੇ  ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਵੇ  [     

2 comments:

  1. Waheguru ji.....eh koi jarroori nhi k jehhre 8-10 janne virodh kr rahe han oh gur sikh hi hon...oh kisse baabe de. Chelle v ho sakde han ....jinna nu aapni dukandari band hon da darr hai........eh tan sikha vich kuch gaddaar koum nu dhokha den layi hi paida hunde han.....dhoonda sidhi te kori gall niddar ho k krda hai....oh nitname kran de khillaaf nahi hai ...pr gurbani nu samjh k paath karo...aapne jeevan vich amal karan nu kehnda hai....gurudaware matha taken da koi fayda nhi j assin aapne sikh samaaj vich hi sikhi da prachar de khilaaf jhaggre karne ha.......i am fan of dhoonda ji...koi tan hai jo koum nu haloon haloon k jaggoun di koshish kr riha hai....

    ReplyDelete
  2. We heard him so many time here in New Zealand..he never said anything as stated in this blog. He just bring into notice about the history of Shri Hemkunt Sahib, other than that he always encouraged us to read Gurbani and understand its meaning, to follow what Shri Guru Granth Sahib says and never to follow fake deras and babas

    ReplyDelete